JALANDHAR WEATHER

ਮਿੰਨੀ ਬੱਸ ਆਪ੍ਰੇਟਰ ਯੂਨੀਅਨ ਵਲੋਂ 6 ਨੂੰ ਬੱਸਾਂ ਬੰਦ ਕਰਕੇ ਅਣਮਿੱਥੇ ਸਮੇਂ ਲਈ ਚੱਕਾ ਜਾਮ

 ਚੋਗਾਵਾਂ, 3 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਕਸਬਾ ਚੋਗਾਵਾਂ 'ਚ ਟਰੈਫ਼ਿਕ ਜਾਮ ਦੀ ਸਮੱਸਿਆ ਤੋਂ ਦੁਖੀ ਮਿੰਨੀ ਬੱਸ ਆਪ੍ਰੇਟਰ ਯੂਨੀਅਨ ਚੋਗਾਵਾਂ ਦੇ ਵਰਕਰਾਂ ਨੇ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਕੋਈ ਸੁਣਵਾਈ ਨਾ ਹੋਣ ਦੇ ਰੋਸ 'ਚ 6 ਦਸੰਬਰ ਨੂੰ ਮਿੰਨੀ ਬੱਸਾਂ ਬੰਦ ਕਰਕੇ ਚੋਗਾਵਾਂ ਚੌਂਕ ਬੰਦ ਕਰਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿੰਨੀ ਬੱਸ ਯੂਨੀਅਨ ਦੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਬੱਬੂ ਤੇ ਹੋਰਨਾ ਅਹੁਦੇਦਾਰਾਂ ਨੇ ਕਿਹਾ ਕਿ ਉਹ ਐਸ.ਡੀ.ਐਮ ਲੋਪੋਕੇ, ਡੀ.ਐਸ.ਪੀ ਚੋਗਾਵਾਂ, ਬੀ.ਡੀ.ਪੀ.ਓ. ਸਮੇਤ ਹੋਰਨਾਂ ਉੱਚ ਅਧਿਕਾਰੀਆਂ ਨੂੰ ਉਕਤ ਸਮੱਸਿਆ ਤੋਂ ਜਾਣੂ ਕਰਵਾਉਂਦਿਆਂ ਮੰਗ ਪੱਤਰ ਵੀ ਦੇ ਚੁੱਕੇ ਹਨ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਦੀਆਂ ਬੱਸਾਂ ਦੇ ਟਾਇਮ ਮਿਸ ਹੋ ਜਾਂਦੇ ਹਨ।ਇਸ ਦੇ ਰੋਸ 'ਚ ਕਸਬਾ ਚੋਗਾਵਾਂ ਚੌਕ ਬੰਦ ਕਰਕੇ ਧਰਨੇ ਉਪਰ ਬੈਠ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ