JALANDHAR WEATHER

ਦਰਖਤ ਨਾਲ ਗੱਡੀ ਟਕਰਾਉਣ ਕਰਕੇ ਪਤਨੀ ਦੀ ਮੌਤ, ਪਤੀ ਗੰਭੀਰ ਜ਼ਖ਼ਮੀ

ਭੁਲੱਥ, 3 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਦੇ ਮਹਾਰਾਜਾ ਪੈਲਸ ਨਜ਼ਦੀਕ ਕਰਤਾਰਪੁਰ ਰੋਡ 'ਤੇ ਗੱਡੀ ਦੇ ਦਰਖਤ ਨਾਲ ਟਕਰਾਉਣ ਕਰਕੇ ਗੱਡੀ ਚਾਲਕ ਗੰਭੀਰ ਜ਼ਖਮੀ ਅਤੇ ਉਸ ਦੀ ਪਤਨੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਕਰਤਾਰਪੁਰ ਰੋਡ ਤੋਂ ਕੈਪਟਨ ਜੋਗਿੰਦਰ ਸਿੰਘ ਵਾਸੀ ਰਾਏਪੁਰ ਪੀਰ ਬਖਸ਼ ਵਾਲਾ ਆਪਣੀ ਪਤਨੀ ਸਮੇਤ ਆਪਣੀ ਗੱਡੀ ਸਫਾਰੀ ਗੱਡੀ 'ਤੇ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਨੂੰ ਆ ਰਹੇ ਸਨ, ਕਿ ਰਸਤੇ 'ਚ ਦਰਖਤ ਨਾਲ ਗੱਡੀ ਟਕਰਾਉਣ ਕਰਕੇ ਕੈਪਟਨ ਜੋਗਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਤੇ ਪਤਨੀ ਸੁਰਿੰਦਰ ਕੌਰ ਨੂੰ ਹਸਪਤਾਲ ਲਿਜਾਂਦੇ ਹੋਏ ਰਸਤੇ 'ਚ ਦਮ ਤੋੜ ਗਈ । ਜਦੋਂ ਐਸ.ਐਚ.ਓ ਥਾਣਾ ਭੁਲੱਥ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗੱਡੀ ਚਾਲਕ ਜੋਗਿੰਦਰ ਸਿੰਘ ਪਾਸੋਂ ਗੱਡੀ ਬੇਕਾਬੂ ਹੋਣ ਕਰਕੇ ਦਰਖਤ ਨਾਲ ਟਕਰਾਉਣ ਕਰਕੇ ਇਹ ਹਾਦਸਾ ਵਾਪਰਿਆ ਤੇ ਬਾਅਦ ਵਿਚ ਦੋਵਾਂ ਪਤੀ ਪਤਨੀ ਨੂੰ ਜਲੰਧਰ ਦੇ ਕਿਸੇ ਹਸਪਤਾਲ ਲਜਾਇਆ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ