JALANDHAR WEATHER

4200 ਨਸ਼ੀਲੀਆਂ ਗੋਲੀਆਂ ,100 ਗ੍ਰਾਮ ਹੈਰੋਇਨ ਅਤੇ 7 ਲੱਖ ਦੀ ਡਰੱਗ ਮਨੀ ਸਮੇਤ ਇਕ ਕਾਬੂ

ਨਾਭਾ , 3 ਦਸੰਬਰ (ਕਰਮਜੀਤ ਸਿੰਘ) - ਨਾਭਾ ਦੇ ਸਦਰ ਥਾਣਾ ਵਿਖੇ ਡੀਐਸਪੀ ਨਾਭਾ ਦਵਿੰਦਰ ਕੁਮਾਰ ਅੱਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ । ਨਾਕੇ ਦੌਰਾਨ ਮਲੇਰਕੋਟਲਾ ਸਾਇਡ ਤੋਂ ਇਕ ਹੌਂਡਾ ਸਿਟੀ ਗੱਡੀ ਰੰਗ ਚਿੱਟਾ ਆਉਂਦੀ ਦਿਖਾਈ ਦਿੱਤੀ ਅਤੇ ਜਦੋਂ ਕਾਰ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ 4200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ । 500/500 ਰੁਪਏ ਦੇ ਨੋਟ ਕੁੱਲ 7 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਏ ਅਤੇ ਕਾਰ ਵਿਚੋਂ ਚਿੱਟਾ (ਹੈਰੋਇਨ) ਕੁੱਲ 100 ਗ੍ਰਾਮ ਅਤੇ ਇਕ ਨਸ਼ਾ ਤੋਲਣ ਵਾਲਾ ਕੰਡਾ ਵੀ ਬਰਾਮਦ ਕੀਤਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ