ਪਠਾਨਕੋਟ ਚੌਕ ਨੇੜੇ ਗਊ ਮਾਸ ਦਾ ਟਰੱਕ ਫੜਿਆ, ਭਾਰੀ ਬਲ ਨਾਲ ਪੁੱਜੀ ਪੁਲਿਸ
ਮਕਸੂਦਾਂ , 3 ਦਸੰਬਰ- ( ਸੌਰਵ ਮਹਿਤਾ)- ਗਊ ਮਾਸ ਦਾ ਟਰੱਕ ਦਿੱਲੀ ਤੋਂ ਜੰਮੂ ਕਸ਼ਮੀਰ ਵੱਲ ਜਾ ਰਿਹਾ ਸੀ ,ਜਿਸ ਨੂੰ ਜਲੰਧਰ ਦੇ ਪਠਾਨਕੋਟ ਚੌਕ ਨੇੜੇ ਬਜਰੰਗ ਦਲ ਅਤੇ ਹੋਰ ਹਿੰਦੂ ਸੰਸਥਾਵਾਂ ਵਲੋਂ ਰੋਕਿਆ ਗਿਆ । ਮੌਕੇ ’ਤੇ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਪਹੁੰਚੀ । ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਥਾਣੇ ਲਿਆਂਦਾ ਗਿਆ ,ਜਿਸ ਤੋਂ ਬਾਅਦ ਸੰਸਥਾਵਾਂ ਵਲੋਂ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ।