ਫ਼ਿਰੋਜ਼ਪੁਰ ਦੇ ਡੀ.ਐਸ.ਪੀ. ਸੁਰਿੰਦਰ ਬਾਂਸਲ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ
ਫ਼ਿਰੋਜ਼ਪੁਰ, 6 ਦਸੰਬਰ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਪੁਲਿਸ ਵਲੋਂ ਅੱਜ ਵੱਡੀ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਸਿਟੀ ਸਬ ਡਵੀਜ਼ਨ ਦੇ ਡੀ.ਐਸ.ਪੀ. ਸੁਰਿੰਦਰ ਪਾਲ ਬਾਂਸਲ ਨੂੰ ਹਿਰਾਸਤ ਵਿਚ ਲਿਆ ਹੈ। ਡੀ.ਐਸ.ਪੀ. ਬਾਂਸਲ ਨੂੰ ਅੱਜ ਬਾਅਦ ਦੁਪਹਿਰ ਹਿਰਾਸਤ ਵਿਚ ਲੈਣ ਤੋਂ ਪਹਿਲਾਂ ਪੁਲਿਸ ਵਲੋਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਦੀ ਤਲਾਸ਼ੀ ਵੀ ਲਈ ਗਈ। ਡੀ.ਐਸ.ਪੀ. ਦੀ ਪੁਲਿਸ ਹਿਰਾਸਤ ਦੇ ਕਾਰਨਾਂ ਦਾ ਹਾਲ ਦੀ ਘੜੀ ਪਤਾ ਨਹੀਂ ਲੱਗ ਸਕਿਆ ਹੈ।