JALANDHAR WEATHER

ਦੁਨੀਆ ਦੇ ਬਹੁਤੇ ਦੇਸ਼ਾਂ ਦੇ ਹਨ ਇਕ ਤੋਂ ਵਧ ਸੰਵਿਧਾਨ- ਸ਼ਸ਼ੀ ਥਰੂਰ

ਨਵੀਂ ਦਿੱਲੀ, 6 ਦਸੰਬਰ- ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਕੱਲ੍ਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਇਕ ਦੇਸ਼ ਵਿਚ ਇਕ ਤੋਂ ਵਧ ਸੰਵਿਧਾਨ, ਇਕ ਤੋਂ ਵਧ ਝੰਡੇ ਕਿਵੇਂ ਹੋ ਸਕਦੇ ਹਨ? ਉਨ੍ਹਾਂ ਕਿਹਾ ਕਿ ਜੇਕਰ ਦੁਨੀਆ ਭਰ ’ਚ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿਨ੍ਹਾਂ ਦੇ 1 ਤੋਂ ਵੱਧ ਸੰਵਿਧਾਨ, 1 ਤੋਂ ਵੱਧ ਝੰਡੇ ਹਨ। ਉਦਾਹਰਨ ਲਈ, ਅਮਰੀਕਾ ਵਿਚ 50 ਰਾਜਾਂ ਵਿਚੋਂ ਹਰੇਕ ਦਾ ਆਪਣਾ ਸੰਵਿਧਾਨ ਅਤੇ ਝੰਡਾ ਹੈ। ਇੰਨਾ ਹੀ ਨਹੀਂ, ਆਸਟਰੇਲੀਆ ’ਚ ਨਾ ਸਿਰਫ਼ ਉਨ੍ਹਾਂ ਦਾ ਆਪਣਾ ਸੰਵਿਧਾਨ ਅਤੇ ਆਪਣਾ ਝੰਡਾ ਹੈ, ਸਗੋਂ ਹਰ ਸੂਬੇ ਦਾ ਆਪਣਾ ਪ੍ਰਧਾਨ ਮੰਤਰੀ ਵੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਕਹਿ ਸਕਦੇ ਹੋ ਕਿ ਭਾਰਤ ’ਚ ਅਸੀਂ ਅਜਿਹਾ ਨਹੀਂ ਚਾਹੁੰਦੇ। ਇਹ ਠੀਕ ਹੈ ਪਰ ਇਹ ਨਾ ਕਹੋ ਕਿ ਕਿਸੇ ਵੀ ਦੇਸ਼ ਕੋਲ ਇਹ ਨਹੀਂ ਹੋ ਸਕਦਾ ਕਿਉਂਕਿ ਦੂਜੇ ਦੇਸ਼ਾਂ ਕੋਲ ਇਹ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ