ਰਾਏਬਰੇਲੀ 'ਚ ਡਾਕਟਰ ਨੇ ਕੀਤਾ ਪਤਨੀ ਅਤੇ ਦੋ ਬੱਚਿਆਂ ਦਾ ਕਤਲ, ਫਿਰ ਲਗਾਇਆ ਫਾਹਾ !
ਰਾਏਬਰੇਲੀ , 6 ਦਸੰਬਰ- ਉੱਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਇਕੋ ਪਰਿਵਾਰ ਦੇ ਚਾਰ ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ ਹੈ। ਰੇਲ ਕੋਚ ਫੈਕਟਰੀ 'ਚ ਤਾਇਨਾਤ ਡਾਕਟਰ, ਉਸ ਦੀ ਪਤਨੀ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਤੋਂ ਬਰਾਮਦ ਹੋਈਆਂ ਹਨ । ਰਾਏਬਰੇਲੀ ਦੇ ਐੱਸਪੀ ਆਲੋਕ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਡਾਕਟਰ ਡਿਪ੍ਰੈਸ਼ਨ ਦਾ ਮਰੀਜ਼ ਸੀ।