ਕਰਨੀ ਸੈਨਾ ਦੇ ਕਾਰਕੁਨ ਸੁਖਦੇਵ ਸਿੰਘ ਗੋਗਾਮੇਡੀ ਦੇ ਕਤਲ ਨੂੰ ਲੈ ਕੇ ਜੈਪੁਰ ਵਿਚ ਪ੍ਰਦਰਸ਼ਨ

ਜੈਪੁਰ (ਰਾਜਸਥਾਨ), 6 ਦਸੰਬਰ (ਏਜੰਸੀ) : ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇਡੀ ਦੇ ਕਤਲ ਨੂੰ ਲੈ ਕੇ ਜੈਪੁਰ ਵਿਚ ਕਰਨੀ ਸੈਨਾ ਦੇ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ। ਕਰਨੀ ਸੈਨਾ ਦੇ ਕਾਰਕੁਨ ਮੰਗਲਵਾਰ ਸ਼ਾਮ ਤੋਂ ਹੀ ਪ੍ਰਦਰਸ਼ਨ ਕਰ ਰਹੇ ਹਨ ਅਤੇ ਸੁਖਦੇਵ ਗੋਗਾਮੇਡੀ ਦੇ ਕਾਤਲਾਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ।