ਤਿੰਨ ਰਾਜਾਂ ਵਿਚ ਭਾਜਪਾ ਸਫਲਤਾ 'ਤੇ ਬੋਲੇ ਉਮਰ ਅਬਦੁੱਲਾ
ਕੁਲਗਾਮ, ਜੰਮੂ-ਕਸ਼ਮੀਰ, 6 ਦਸੰਬਰ- ਨੈਸ਼ਨਲ ਕਾਨਫਰੰਸ ਦੇ ਉਪ-ਪ੍ਰਧਾਨ ਉਮਰ ਅਬਦੁੱਲਾ ਦਾ ਕਹਿਣਾ ਹੈ ਕਿ ਪੰਜ ਸਾਲ ਪਹਿਲਾਂ ਚੋਣਾਂ ਹੋਈਆਂ ਸਨ ਅਤੇ ਕਾਂਗਰਸ ਨੂੰ ਤਿੰਨ ਰਾਜਾਂ ਵਿਚ ਸਫਲਤਾ ਮਿਲੀ ਸੀ ਪਰ ਫਿਰ ਸੰਸਦ ਵਿਚ, ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਸੀ । ਇਸ ਵਾਰ ਤਿੰਨ ਰਾਜਾਂ ਵਿਚ ਭਾਜਪਾ ਸਫਲ ਰਹੀ, ਇਸ ਲਈ, ਇਹ ਸੰਭਵ ਹੈ ਕਿ ਵਿਰੋਧੀ ਧਿਰ ਨੂੰ ਸੰਸਦ ਵਿਚ ਸਫਲਤਾ ਮਿਲੇ।