ਪਿਓ-ਪੁੱਤ 'ਤੇ ਚੱਲੀ ਗੋਲੀ , ਪਿਤਾ ਦੀ ਮੌਤ
ਜੰਡਿਆਲਾ ਗੁਰੂ , 6 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)- ਜੰਡਿਆਲਾ ਗੁਰੂ ਦੇ ਘਾਹ ਮੰਡੀ ਚੌਕ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ ) ਦੇ ਸਾਹਮਣੇ ਇਕ ਸਬਜ਼ੀ ਵਿਕਰੇਤਾ ਲਛਮਣ ਦਾਸ ਤੇ ਉਸ ਦੇ ਬੇਟੇ 'ਤੇ ਅੱਜ ਦੇਰ ਸ਼ਾਮ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਗੰਭੀਰ ਫੱਟੜ ਕਰ ਦਿੱਤੇ ਜਾਣ ਦੀ ਜਾਣਕਾਰੀ ਹੈ । ਇਸ ਮੌਕੇ 'ਤੇ ਪਿਤਾ ਦੀ ਮੌਤ ਹੋ ਗਈ ਤੇ ਪੁੱਤ ਫੱਟੜ ਹੈ ।