ਸਰਹੱਦ ਨਜ਼ਦੀਕ ਡਿੱਗਾ ਇਕ ਪਕਿਸਤਾਨੀ ਡਰੋਨ ਤੇ ਹੈਰੋਇਨ ਬਰਾਮਦ
ਖੇਮਕਰਨ, 29 ਨਵੰਬਰ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਸੈਕਟਰ 'ਚ ਸਰਹੱਦ ਨਜ਼ਦੀਕ ਪੈਂਦੀ ਸਰਹੱਦੀ ਚੌਂਕੀ ਹਰਭਜਨ ਨੇੜੇ ਖੇਤਾਂ 'ਚ ਡਿੱਗਾ ਇਕ ਪਕਿਸਤਾਨੀ ਡਰੋਨ ਮਿਲਿਆ ਹੈ, ਜਿਸ ਬਾਰੇ ਪਤਾ ਲੱਗਣ 'ਤੇ ਥਾਣਾ ਖੇਮਕਰਨ ਦੀ ਪੁਲਿਸ ਤੇ ਬੀ.ਐਸ.ਐਫ. ਨੇ ਮੌਕੇ 'ਤੇ ਜਾ ਕੇ ਡਰੋਨ ਤੇ ਨਾਲ ਡਿੱਗੇ ਇਕ ਵੱਡੇ ਪੈਕਟ ਨੂੰ ਕਬਜ਼ੇ 'ਚ ਲੈ ਲਿਆ ਹੈ।ਇਸ ਘਟਨਾ ਦੀ ਪੁਸ਼ਟੀ ਕਰਦਿਆਂ ਪੁਲਿਸ ਸੂਤਰਾਂ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਡਰੋਨ ਤੋਂ ਇਲਾਵਾ ਕਰੀਬ 7 ਪੈਕਟ ਹੈਰੋਇਨ ਵੀ ਮਿਲੀ ਹੈ, ਜਿਸ ਸੰਬੰਧੀ ਉਚ ਅਧਿਕਾਰੀਆਂ ਵਲੋਂ ਜਾਣਕਾਰੀ ਦਿੱਤੀ ਜਾਵੇਗੀ।