ਨਵਜੋਤ ਸਿੰਘ ਸਿੱਧੂ ਦੇ ਘਰ ਵੱਜੀਆਂ ਵਿਆਹ ਦੀਆਂ ਸ਼ਹਿਨਾਈਆਂ, ਪੁੱਤ ਦਾ ਹੋਇਆ ਵਿਆਹ, ਦੇਖੋ ਖੂਬਸੂਰਤ ਤਸਵੀਰਾਂ
ਪਟਿਆਲਾ, 7 ਦਸੰਬਰ- ਨਵਜੋਤ ਸਿੰਘ ਸਿੱਧੂ ਦੇ ਸਪੁੱਤਰ ਕਰਨ ਸਿੱਧੂ ਦਾ ਅੱਜ ਇਨਾਇਤ ਰੰਧਾਵਾ ਨਾਲ ਵਿਆਹ ਹੋ ਗਿਆ ਹੈ। ਇਸ ਸੰਬੰਧੀ ਸਾਰੀਆਂ ਰਸਮਾਂ ਸਿੱਧੂ ਦੀ ਪਟਿਆਲਾ ਦੇ ਬਾਰਾਦਰੀ ਵਿਖੇ ਸਥਿਤ ਜੱਦੀ ਘਰ ’ਚ ਨਿਭਾਈਆਂ ਗਈਆਂ ਹਨ। ਸ਼ਾਮ ਨੂੰ ਪਟਿਆਲਾ ਵਿਚ ਹੀ ਨੀਮ ਰਾਣਾ ਹੋਟਲ ਵਿਚ ਪਾਰਟੀ ਰੱਖੀ ਗਈ ਹੈ। ਜਿਸ ਲਈ ਕਾਂਗਰਸ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਸਮੇਤ ਹੋਰ ਆਗੂਆਂ ਨੂੰ ਸੱਦਾ ਪੱਤਰ ਵੀ ਦਿੱਤਾ ਗਿਆ ਹੈ। ਫ਼ਿਲਹਾਲ ਸੋਨੀਆ ਗਾਂਧੀ ਨੇ ਕਰਨ ਤੇ ਇਨਾਇਤ ਦੇ ਵਿਆਹ ਦੀ ਸ਼ੁੱਭ ਕਾਮਨਾਵਾਂ ਭੇਜੀਆਂ ਹਨ। ਸ਼ਾਮ ਦੇ ਪ੍ਰੋਗਰਾਮ ਵਿਚ ਦਿੱਲੀ ਤੇ ਪੰਜਾਬ ਦੀਆਂ ਕਈ ਵੱਡੀਆਂ ਸਖਸ਼ੀਅਤਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ।