
ਮਹਿਲ ਕਲਾਂ, 7 ਦਸੰਬਰ (ਅਵਤਾਰ ਸਿੰਘ ਅਣਖੀ)-ਸੂਬਾ ਸਰਕਾਰ, ਅਫਸਰਸ਼ਾਹੀ ਵਲੋਂ ਪੜਤਾਲ ਦੇ ਨਾਂਅ ਹੇਠ ਲੋੜਵੰਦ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਕੇ ਆਟਾ ਦਾਲ ਸਹੂਲਤ ਬੰਦ ਕੀਤੇ ਜਾਣ ਖ਼ਿਲਾਫ਼ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਦੁਖੀ ਮਜ਼ਦੂਰਾਂ ਨੇ ਅੱਜ ਮਹਿਲ ਕਲਾਂ ਸੋਢੇ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ’ਚ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਮੰਗ ਕੀਤੀ ਕੱਟੇ ਗਏ ਕਾਰਡ ਲਾਗੂ ਕਰਕੇ ਸਹੂਲਤ ਤੁਰੰਤ ਬਹਾਲ ਕੀਤੀ ਜਾਵੇ।