ਅਸ਼ਲੀਲ ਗਾਣੇ ਰੋਕਣ ’ਤੇ ਪਰਿਵਾਰ ’ਤੇ ਚੜ੍ਹਾਈ ਗੱਡੀ, ਔਰਤ ਦੀ ਮੌਤ

ਚੋਗਾਵਾਂ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਸਰਹੱਦੀ ਪਿੰਡ ਛੰਨ ਕੁਹਾਲੀ ਵਿਖੇ ਕਾਰ ’ਚ ਅਸ਼ਲੀਲ ਗਾਣੇ ਰੋਕਣ ਨੂੰ ਲੈ ਕੇ ਇੱਕ ਗੁਆਂਢੀ ਨੇ ਪਰਿਵਾਰ ਉੱਤੇ ਬੋਲੈਰੋ ਕਾਰ ਚੜਾ ਕੇ ਪਰਿਵਾਰ ਨੂੰ ਜ਼ਖ਼ਮੀ ਕਰ ਦਿੱਤਾ। ਘਟਨਾ ’ਚ ਜ਼ਖ਼ਮੀ ਔਰਤ ਦੀ ਹਸਪਤਾਲ ’ਚ ਇਕ ਮਹੀਨੇ ਦੇ ਇਲਾਜ ਤੋਂ ਬਾਅਦ ਮੌਤ ਹੋ ਗਈ। ਇਸ ਸੰਬੰਧੀ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਤਿੰਨ ਵਿਅਕਤੀਆਂ ਖ਼ਿਲਾਫ਼ 302,325, 323, 34 ਆਈ.ਪੀ.ਸੀ. ਐਕਟ ਅਧੀਨ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।