JALANDHAR WEATHER

ਟੋਲ ਪਲਾਜ਼ਾ ਅਬੁੱਲਖੁਰਾਣਾ ਦੇ ਇਕ ਮੁਲਾਜ਼ਮ ਨੂੰ ਅਣਪਛਾਤਿਆਂ ਨੇ ਕੀਤਾ ਗੰਭੀਰ ਜ਼ਖ਼ਮੀ

ਲੰਬੀ, 7 ਦਸੰਬਰ (ਮੇਵਾ ਸਿੰਘ)-ਨੈਸ਼ਨਲ ਹਾਈਵੇ ਨੰ: 9 ਮਲੋਟ-ਲੰਬੀ-ਡੱਬਵਾਲੀ ਅਤੇ ਪਿੰਡ ਮਾਹੂਆਣਾ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ ਅਬੁੱਲਖੁਰਾਣਾ 'ਤੇ ਉਸ ਵੇਲੇ ਰੌਲਾ ਪੈ ਗਿਆ ਜਦੋਂ ਟੋਲ ਪਲਾਜ਼ਾ ਦੇ ਮੁਲਾਜ਼ਮ ਲੜਕੇ ਜਿਸ ਦਾ ਨਾਂਅ ਅੰਕੁਸ਼ ਦੱਸਿਆ ਜਾ ਰਿਹਾ ਹੈ, ਨੂੰ ਅਣਪਛਾਤੇ ਕਰੀਬ 7-8 ਬੰਦਿਆਂ ਵਲੋਂ ਬੇਸਬਾਲਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ। ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਕੁੱਟਮਾਰ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀ ਫ਼ਰਾਰ ਹੋ ਗਏ, ਜਦੋਂਕਿ ਜ਼ਖ਼ਮੀ ਹੋਏ ਲੜਕੇ ਅੰਕੁਸ਼ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਪੁਸ਼ਟੀ ਟੋਲ ਪਲਾਜ਼ਾ ਅਬੁੱਲਖੁਰਾਣਾ ਦੇ ਮੈਨੇਜਰ ਵਿਨੋਦ ਕੁਮਾਰ ਨੇ ਵੀ ਫ਼ੋਨ ਰਾਹੀਂ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ