JALANDHAR WEATHER

32 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਗੁਰੂਹਰਸਹਾਏ ,7 ਦਿਸੰਬਰ (ਕਪਿਲ ਕੰਧਾਰੀ) - ਗੁਰੂਹਰਸਹਾਏ ਦੇ ਨਾਲ ਲਗਦੇ ਪਿੰਡ ਝੰਡੂ ਵਾਲਾ ਵਿਖੇ ਕਰੀਬ ਇਕ 32 ਸਾਲਾ ਨੌਜਵਾਨ ਵਲੋਂ ਘੇਰਲੂ ਝਗੜੇ ਦੇ ਚਲਦਿਆਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਨੌਜਵਾਨ ਅੰਮ੍ਰਿਤਬੀਰ ਸਿੰਘ ਪੁੱਤਰ ਕੁਲਜੀਤ ਸਿੰਘ ਉਮਰ ਕਰੀਬ 32 ਸਾਲ ਵਲੋਂ ਘਰੇਲੂ ਝਗੜੇ ਦੇ ਚਲਦਿਆਂ ਅੱਜ ਆਪਣੇ ਘਰ ਵਿਚ ਬਣੇ ਪਸ਼ੂਆਂ ਦੇ ਕਮਰੇ ਵਿਚ ਤਾਰ ਨੂੰ ਆਪਣੇ ਗਲ ਵਿਚ ਪਾ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਦੇ ਲਈ  ਫ਼ਿਰੋਜ਼ਪੁਰ ਭੇਜ ਦਿੱਤਾ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ