ਜੇਪੀ ਨੱਢਾ ਨਾਲ ਵਸੁੰਧਰਾ ਰਾਜੇ ਦੀ ਮੁਲਾਕਾਤ ਖ਼ਤਮ, ਕਰੀਬ ਡੇਢ ਘੰਟੇ ਤੱਕ ਚੱਲੀ ਬੈਠਕ
ਨਵੀਂ ਦਿੱਲੀ, 7 ਦਸੰਬਰ - ਰਾਜਸਥਾਨ ਦੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਲੈ ਕੇ ਵਿਧਾਇਕਾਂ ਵੱਲੋਂ ਅੜਿੱਕੇ ਡਾਹੁਣ ਦੀਆਂ ਖ਼ਬਰਾਂ ਦਰਮਿਆਨ ਆਪਣਾ ਪੱਖ ਪੇਸ਼ ਕਰਨ ਪਹੁੰਚੇ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ ਵਸੁੰਧਰਾ ਰਾਜੇ ਸਿੰਧੀਆ ਦੀ ਮੁਲਾਕਾਤ ਖ਼ਤਮ ਹੋ ਗਈ ਹੈ। ਨੱਢਾ ਦੀ ਰਿਹਾਇਸ਼ 'ਤੇ ਦੋਵਾਂ ਨੇਤਾਵਾਂ ਦੀ ਮੁਲਾਕਾਤ ਕਰੀਬ ਡੇਢ ਘੰਟੇ ਤੱਕ ਚੱਲੀ । ਬੈਠਕ 'ਚ ਵਸੁੰਧਰਾ ਰਾਜੇ ਦੇ ਬੇਟੇ ਅਤੇ ਲੋਕ ਸਭਾ ਮੈਂਬਰ ਦੁਸ਼ਯੰਤ ਸਿੰਘ ਵੀ ਮੌਜੂਦ ਸਨ।