JALANDHAR WEATHER

ਸੰਤ ਬਾਬਾ ਸਾਧੂ ਸਿੰਘ ਕੈਲਿਆਂ ਵਾਲਿਆਂ ਨੇ ਸੱਚਖੰਡ ਪਿਆਨਾ ਕੀਤਾ

ਲੋਹਟਬੱਦੀ, 9 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)- ਭਜਨ ਬੰਦਗੀ ਦੀ ਮੂਰਤ ਨਾਨਕਸਰ ਸਾਧੂ ਆਸ਼ਰਮ ਠਾਠ ਕੈਲੇ ਦੇ ਮੁੱਖ ਸੰਚਾਲਕ ਸੰਤ ਬਾਬਾ ਸਾਧੂ ਸਿੰਘ ਜੀ ਕੈਲਿਆਂ ਵਾਲੇ 96 ਸਾਲ ਦੀ ਲੰਮੇਰੀ ਉਮਰ ਭੋਗ ਕੇ ਅੱਜ ਸੱਚਖੰਡ ਪਿਆਨਾ ਕਰ ਗਏ ਹਨ। ਬਾਬਾ ਸਾਧੂ ਸਿੰਘ ਜੀ ਕੈਲਿਆਂ ਵਾਲੇ ਪਿਛਲੇ ਦਿਨਾਂ ਤੋਂ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਖੇ ਇਲਾਜ ਅਧੀਨ ਸਨ, ਜਿਨ੍ਹਾਂ ਨੇ ਅੱਜ ਦੁਪਹਿਰ 1.13 ਵਜੇ ਆਪਣੇ ਅੰਤਿਮ ਸਵਾਸ ਲਏ। ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਅਨੁਸਾਰ ਬਾਬਾ ਜੀ ਦੇ ਅੰਤਿਮ ਦਰਸ਼ਨਾਂ ਲਈ ਦੇਸ਼ਾਂ ਵਿਦੇਸ਼ਾਂ ਤੋਂ ਉਮੜ ਰਹੀਆਂ ਸੰਗਤਾਂ ਦੀ ਇੱਛਾ ਨੂੰ ਮੁੱਖ ਰੱਖਦਿਆਂ ਸੰਤ ਬਾਬਾ ਸਾਧੂ ਸਿੰਘ ਜੀ ਕੈਲਿਆਂ ਵਾਲਿਆਂ ਦਾ ਅੰਤਿਮ ਸਸਕਾਰ ਮਿਤੀ 11 ਦਸੰਬਰ ਦਿਨ ਸੋਮਵਾਰ ਨੂੰ ਨਾਨਕਸਰ ਸਾਧੂ ਆਸ਼ਰਮ ਠਾਠ ਕੈਲੇ ਵਿਖੇ ਕੀਤਾ ਜਾਵੇਗਾ। ਬਾਬਾ ਜੀ ਦੇ ਅਕਾਲ ਚਲਾਣੇ 'ਤੇ ਸਮੁੱਚੇ ਸੰਤ ਸਮਾਜ ਅਤੇ ਸੰਗਤਾਂ ਵਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ