JALANDHAR WEATHER

ਡੇਰਾਬੱਸੀ ਗੋਲੀ ਕਾਂਡ 'ਚ ਨਾਬਾਲਗ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ

ਡੇਰਾਬੱਸੀ, 9 ਨਵੰਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ 'ਚ ਵਾਲਮੀਕੀ ਮੁਹੱਲੇ 'ਚ ਵੀਰਵਾਰ ਨੂੰ ਹੋਈ ਗੋਲੀ ਕਾਂਡ ਮਾਮਲੇ 'ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਦੋ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕਰਕੇ ਜਗਤਾਰ ਸਿੰਘ ਵਾਸੀ ਮਹਿਮਦਪੁਰ ਅਤੇ ਰਾਜਵਿੰਦਰ ਸਿੰਘ ਉਰਫ਼ ਸ਼ੰਨਾਂ ਅਤੇ ਇਕ ਨਾਬਾਲਗ ਆਕਰਸ਼ਿਤ ਨੂੰ ਗ੍ਰਿਫ਼ਤਾਰ ਕੀਤਾ ਹੈ। ਨਾਬਾਲਗ ਨੂੰ ਪੁਲਿਸ ਨੇ ਬਾਲ ਸੁਧਾਰ ਅਤੇ ਰਾਜਵਿੰਦਰ ਸਿੰਘ ਉਰਫ਼ ਸ਼ੰਨਾਂ ਅਤੇ ਜਗਤਾਰ ਸਿੰਘ ਦਾ ਤਿੰਨ ਦਾ ਪੁਲਿਸ ਰਿਮਾਂਡ ਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ