JALANDHAR WEATHER

ਰੋਮ ਦੇ ਹਸਪਤਾਲ ਵਿਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ

ਰੋਮ (ਇਟਲੀ) , 9 ਦਸੰਬਰ (ਹਰਦੀਪ ਸਿੰਘ ਕੰਗ ) ⁠- ਇਟਲੀ ਦੀ ਰਾਜਧਾਨੀ ਰੋਮ ਦੇ ਨਾਲ ਲੱਗਦੇ ਹਸਪਤਾਲ ਵਿਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਉਥੇ ਦਾਖ਼ਲ ਹੋਰ 200 ਮਰੀਜ਼ਾਂ ਨੂੰ ਹੋਰ ਥਾਵਾਂ 'ਤੇ ਤਬਦੀਲ ਕਰਨਾ ਪਿਆ ਹੈ ।  ਤੀਵੋਲੀ ਸ਼ਹਿਰ ਦੇ ਮੇਅਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿਚ ਦਾਖ਼ਲ ਮਰੀਜ਼ਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਦੂਜੇ ਹਸਪਤਾਲਾਂ ਵਿਚ ਤਬਦੀਲ ਕਰ ਦਿੱਤਾ ਗਿਆ। ਬਿਆਨ ਅਨੁਸਾਰ, ਘੱਟ ਗੰਭੀਰ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਤੋਂ ਤਬਦੀਲ ਕਰਨ ਤੋਂ ਪਹਿਲਾਂ ਸਿਵਲ ਬਾਡੀ ਦੇ ਜਿਮਨੇਜ਼ੀਅਮ ਵਿਚ ਰੱਖਿਆ ਗਿਆ। ਫਾਇਰ ਵਿਭਾਗ ਦੇ ਬਿਆਨ ਮੁਤਾਬਕ ਅੱਗ ਦੀ ਘਟਨਾ ਸ਼ੁੱਕਰਵਾਰ ਸਥਾਨਿਕ ਟਾਇਮ ਮੁਤਾਬਿਕ ਰਾਤ ਦੇ 10 ਵਜੇ ਤੋ ਬਾਅਦ ਲੱਗੀ ਸੀ ਅੱਗ 'ਤੇ ਕਾਬੂ ਪਾਉਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ