
ਰਾਮਾ ਮੰਡੀ , 9 ਦਸੰਬਰ (ਖਰਬੰਦਾ ) - ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਢਿਲਵਾਂ ਰੋਡ ਜਲੰਧਰ ਨੇੜੇ ਸਥਿਤ ਇਕ ਪੈਲੇਸ ’ਚ ਅੱਜ ਸ਼ਾਮ ਵੇਲੇ ਚੱਲ ਰਹੀ ਇਕ ਜਨਮ ਦਿਨ ਪਾਰਟੀ ਦੌਰਾਨ ਅਮਰੀਕਾ ਤੋਂ ਆਏ ਇਕ ਵਿਅਕਤੀ ਦੀ ਆਪਣੇ ਰਿਸ਼ਤੇਦਾਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਦੌਰਾਨ ਗ਼ੁੱਸੇ ’ਚ ਆਏ ਤਰਨ ਤਾਰਨ ਵਾਸੀ ਨੇ ਅਮਰੀਕਾ ਤੋਂ ਆਏ ਆਪਣੇ ਰਿਸ਼ਤੇਦਾਰ ’ਤੇ ਬਾਥਰੂਮ ’ਚ ਜਾ ਕੇ ਤਿੰਨ ਗੋਲੀਆਂ ਚਲਾ ਦਿੱਤੀਆਂ, ਜਿਸ ਨੂੰ ਜ਼ਖਮੀ ਹਾਲਤ ’ਚ ਰਾਮਾ ਮੰਡੀ ਵਿਖੇ ਸਥਿਤ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਦੋਸ਼ੀ ਸੁਰਜੀਤ ਸਿੰਘ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ।