JALANDHAR WEATHER

ਕੈਨੇਡਾ-ਭਾਰਤ ਸੰਬੰਧਾਂ ’ਤੇ ਐੱਮ.ਈ.ਏ. ਦਾ ਬਿਆਨ ਆਇਆ ਸਾਹਮਣੇ

ਨਵੀਂ ਦਿੱਲੀ, 21 ਸਤੰਬਰ- ਕੈਨੇਡਾ-ਭਾਰਤ ਸੰਬੰਧਾਂ ’ਤੇ ਐੱਮ.ਈ.ਏ. ਅਰਿੰਦਮ ਬਾਗਚੀ ਦਾ ਬਿਆਨ ਸਾਹਮਣੇ ਆਇਆ ਹੈ। ਇਸ ਪੂਰੇ ਮਾਮਲੇ ਮਗਰੋਂ ਵਿਦੇਸ਼ ਮੰਤਰਾਲਾ ਨੂੰ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੇ ਦੋਸ਼ ਬੇਬੁਨਿਆਦ ਹਨ। ਸਾਰੇ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। ਵਿਦੇਸ਼ ਮੰਤਰਾਲਾ ਮੁਤਾਬਿਕ ਵੀਜ਼ਾ ਅਰਜ਼ੀ ਅਸਥਾਈ ਤੌਰ ’ਤੇ ਮੁਅੱਤਲ ਕੀਤੀ ਗਈ ਹੈ। ਬਾਗਚੀ ਨੇ ਇਸ ਦੇ ਨਾਲ ਹੀ ਕਿਹਾ ਕਿ ਕੈਨੇਡਾ ’ਚ ਭਾਰਤੀ ਡਿਪਲੋਮੈਂਟਾਂ ਨੂੰ ਖ਼ਤਰਾ ਹੈ। ਕੈਨੇਡਾ, ਅੱਤਵਾਦੀ ਗਤੀਵਿਧੀਆਂ ਦਾ ਅੱਡਾ ਅਤੇ ਪਨਾਹਗਾਰ ਬਣ ਰਿਹਾ ਹੈ। ਇਸ ਕੰਮ ’ਚ ਪਾਕਿਸਤਾਨ, ਕੈਨੇਡਾ ਦੀ ਮਦਦ ਕਰ ਰਿਹਾ ਹੈ। ਸਾਖ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਜੇਕਰ ਕੋਈ ਅਜਿਹਾ ਦੇਸ਼ ਹੈ ਜਿਸ ਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ, ਤਾਂ ਉਹ ਕੈਨੇਡਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੇ ਨਿੱਝਰ ਦੇ ਕਤਲਕਾਂਡ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

 

 

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ