ਅਨੁਰਾਗ ਠਾਕੁਰ ਨੇ ਚੀਨ ਵਿਚ ਹੋਣ ਵਾਲੀਆਂ ਏਸ਼ੀਆਈ ਖ਼ੇਡਾਂ ਦਾ ਦੌਰਾ ਕੀਤਾ ਰੱਦ
ਨਵੀਂ ਦਿੱਲੀ, 22 ਸਤੰਬਰ- ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਹਾਂਗਜ਼ੂ ਵਿਚ 19ਵੀਆਂ ਏਸ਼ੀਆਈ ਖ਼ੇਡਾਂ ਲਈ ਚੀਨ ਦਾ ਦੌਰਾ ਰੱਦ ਕਰ ਦਿੱਤਾ ਹੈ, ਕਿਉਂਕਿ ਚੀਨੀ ਅਧਿਕਾਰੀਆਂ ਵਲੋਂ ਅਰੁਣਾਚਲ ਪ੍ਰਦੇਸ਼ ਦੇ ਕੁਝ ਖ਼ਿਡਾਰੀਆਂ ਨੂੰ ਖ਼ੇਡਾਂ ਵਿਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।