ਭਾਜਪਾ ਨੇ ਰਮੇਸ਼ ਬਿਧੂਰੀ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

ਨਵੀਂ ਦਿੱਲੀ, 22 ਸਤੰਬਰ- ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀ.ਐਸ.ਪੀ. ਸਾਂਸਦ ਦਾਨਿਸ਼ ਅਲੀ ਦੇ ਖ਼ਿਲਾਫ਼ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਕਰਨ ਲਈ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਦੇ ਨਿਰਦੇਸ਼ ’ਤੇ ਭਾਜਪਾ ਨੇ ਪਾਰਟੀ ਸੰਸਦ ਮੈਂਬਰ ਰਮੇਸ਼ ਬਿਧੂਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।