ਲਖਨਊ ਚ ਆਯੋਜਿਤ ਕੀਤੀ ਜਾਵੇਗੀ ਆਰਮੀ ਡੇਅ ਪਰੇਡ 2024

ਨਵੀਂ ਦਿੱਲੀ, 24 ਸਤੰਬਰ-ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਫ਼ੌਜ ਵਲੋਂ ਆਪਣੀ ਸਾਲਾਨਾ ਆਰਮੀ ਡੇਅ ਪਰੇਡ ਨੂੰ ਵੱਖ-ਵੱਖ ਥਾਵਾਂ 'ਤੇ ਤਬਦੀਲ ਕਰਨ ਦੇ ਫ਼ੈਸਲੇ ਦੇ ਹਿੱਸੇ ਵਜੋਂ, ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਲੋਂ ਅਗਲੇ ਸਾਲ 15 ਜਨਵਰੀ ਨੂੰ ਹੋਣ ਵਾਲੇ ਸਮਾਗਮ ਦੀ ਮੇਜ਼ਬਾਨੀ ਕੀਤੀ ਜਾਵੇਗੀ।