ਏਸ਼ੀਆਈ ਖ਼ੇਡਾਂ: ਭਾਰਤ ਨੇ ਘੋੜ ਸਵਾਰੀ ’ਚ ਜਿੱਤਿਆ ਸੋਨ ਤਗਮਾ

ਹਾਂਗਜ਼ੂ, 26 ਸਤੰਬਰ- ਭਾਰਤ ਨੇ ਏਸ਼ੀਆਈ ਖ਼ੇਡਾਂ 2023 ਵਿਚ ਇਤਿਹਾਸ ਰਚ ਦਿੱਤਾ ਹੈ। ਭਾਰਤ ਲਈ ਅਨੁਸ਼ ਅਗਰਵਾਲਾ, ਹਿਰਦੇ ਵਿਪੁਲ ਚੇਡਾ ਅਤੇ ਦਿਵਿਆਕੀਰਤੀ ਸਿੰਘ ਦੀ ਟੀਮ ਨੇ ਘੋੜਸਵਾਰੀ ਡਰੈਸੇਜ ਈਵੈਂਟ ਵਿਚ ਸੋਨ ਤਗਮਾ ਜਿੱਤਿਆ ਹੈ। ਇਸ ਜੋੜੀ ਨੇ 209.205 ਅੰਕ ਬਣਾਏ। ਭਾਰਤ ਨੇ 41 ਸਾਲਾਂ ਬਾਅਦ ਘੋੜ ਸਵਾਰੀ ਵਿਚ ਸੋਨ ਤਗਮਾ ਜਿੱਤਿਆ ਹੈ।