ਦੇਸ਼ ਨੂੰ ਮਿਲ ਕੇ ਅਸੀਂ ਸਸ਼ਕਤ ਬਣਾ ਸਕਦੇ ਹਾਂ, ਮਜ਼ਬੂਤ ਕਰ ਸਕਦੇ ਹਾਂ - 'ਯੂਟਿਊਬਰਾਂ' ਨੂੰ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼

ਨਵੀਂ ਦਿੱਲੀ, 27 ਸਤੰਬਰ (ਏ.ਐਨ.ਆਈ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਰੇ 'ਯੂਟਿਊਬ' ਸਮੱਗਰੀ ਨਿਰਮਾਤਾ ਦੇਸ਼ ਦੀ ਵਿਸ਼ਾਲ ਆਬਾਦੀ ਦੇ ਜੀਵਨ ਵਿਚ ਤਬਦੀਲੀ ਲਿਆਉਣ ਅਤੇ ਵਿਅਕਤੀਆਂ ਨੂੰ ਸ਼ਕਤੀ ਅਤੇ ਮਜ਼ਬੂਤ ਬਣਾਉਣ ਲਈ ਯੋਗਦਾਨ ਪਾ ਸਕਦੇ ਹਨ । ਪ੍ਰਧਾਨ ਮੰਤਰੀ ਨੇ 'ਯੂਟਿਊਬਰਾਂ' ਨੂੰ ਕਿਹਾ ਹੈ ਕਿ ਮਿਲ ਕੇ ਅਸੀਂ ਆਪਣੇ ਦੇਸ਼ ਵਿਚ ਇਕ ਵਿਸ਼ਾਲ ਆਬਾਦੀ ਦੇ ਜੀਵਨ ਵਿਚ ਪਰਿਵਰਤਨ ਲਿਆ ਸਕਦੇ ਹਾਂ । ਇਕੱਠੇ ਮਿਲ ਕੇ ਅਸੀਂ ਬਹੁਤ ਸਾਰੇ ਹੋਰ ਵਿਅਕਤੀਆਂ ਨੂੰ ਸਸ਼ਕਤ ਅਤੇ ਮਜ਼ਬੂਤ ਕਰ ਸਕਦੇ ਹਾਂ ।