JALANDHAR WEATHER

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐੱਨ.ਆਈ.ਏ. ਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਨਵਾਜ਼ ਉਰਫ਼ ਸ਼ਫੀ ਉਜ਼ਾਮਾ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 2 ਅਕਤੂਬਰ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਐੱਨ.ਆਈ.ਏ. ਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਨਵਾਜ਼ ਉਰਫ਼ ਸ਼ਫੀ ਉਜ਼ਾਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨ.ਆਈ.ਏ. ਨੇ ਗ੍ਰਿਫ਼ਤਾਰ ਅੱਤਵਾਦੀ ਸ਼ਾਹਨਵਾਜ਼ 'ਤੇ 3 ਲੱਖ ਰੁਪਏ ਦਾ ਇਨਾਮ ਰੱਖਿਆ ਸੀ, ਉਹ ਪੁਣੇ ਆਈ.ਐੱਸ.ਆਈ.ਐੱਸ. ਮਾਮਲੇ 'ਚ ਲੋੜੀਂਦਾ ਸੀ। ਸ਼ਾਹਨਵਾਜ਼, ਪੇਸ਼ੇ ਤੋਂ ਇੰਜੀਨੀਅਰ, ਦਿੱਲੀ ਦਾ ਵਸਨੀਕ ਹੈ, ਪੁਣੇ ਪੁਲਿਸ ਦੀ ਹਿਰਾਸਤ 'ਚੋਂ ਫ਼ਰਾਰ ਹੋ ਗਿਆ ਸੀ ਅਤੇ ਦਿੱਲੀ 'ਚ ਰਹਿ ਰਿਹਾ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੁਝ ਹੋਰ ਲੋਕਾਂ ਨੂੰ ਵੀ ਹਿਰਾਸਤ 'ਚ ਲਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ