JALANDHAR WEATHER

ਬੀਤੀ ਸ਼ਾਮ ਲਾਪਤਾ ਹੋਈਆਂ ਤਿੰਨ ਸਕੀਆਂ ਭੈਣਾਂ ਦੀਆਂ ਘਰ ਅੰਦਰ ਪਏ ਟਰੰਕ 'ਚੋਂ ਮਿਲੀਆਂ ਲਾਸ਼ਾਂ

ਮਕਸੂਦਾਂ, 2 ਅਕਤੂਬਰ (ਸੌਰਵ ਮਹਿਤਾ)- ਜਲੰਧਰ ਦੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਕਾਨਪੁਰ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਘਰ ਅੰਦਰ ਪਏ ਟਰੰਕ 'ਚੋਂ ਤਿੰਨ ਸਕੀਆਂ ਭੈਣਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਮਿਲੀ ਜਾਣਕਾਰੀ ਮੁਤਾਬਿਕ ਪਰਿਵਾਰਿਕ ਮੈਂਬਰਾਂ ਨੇ ਦੇਰ ਰਾਤ ਬੱਚਿਆਂ ਦੇ ਗੁੰਮਸ਼ੁਦਾ ਹੋਣ ਦੀ ਇਤਲਾਹ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਦਿੱਤੀ ਸੀ ਪਰ ਅੱਜ ਸਵੇਰੇ ਤੜਕੇ ਜਦੋਂ ਉਨ੍ਹਾਂ ਦੇ ਘਰ ਦੇ ਬਾਹਰ ਰੱਖੇ ਟਰੰਕ ਨੂੰ ਖੋਲ੍ਹਿਆ ਗਿਆ ਤਾਂ ਤਿੰਨੋਂ ਭੈਣਾਂ ਦੀਆਂ ਲਾਸ਼ਾਂ ਟਰੰਕ ਅੰਦਰੋਂ ਬਰਾਮਦ ਹੋਈਆਂ। ਮ੍ਰਿਤਕ ਤਿੰਨੋਂ ਲੜਕੀਆਂ ਦੀ ਉਮਰ ਚਾਰ ਸਾਲ ਤੋਂ ਲੈ ਨੌ ਸਾਲ ਤੱਕ ਦੱਸੀ ਜਾ ਰਹੀ ਹੈ। ਫ਼ਿਲਹਾਲ ਪੁਲਿਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ