JALANDHAR WEATHER

ਭਾਰਤੀ ਅਰਥਵਿਵਸਥਾ ਦਾ ਦ੍ਰਿਸ਼ਟੀਕੋਣ ਚਮਕਦਾਰ : ਵਿੱਤ ਮੰਤਰਾਲਾ

ਨਵੀਂ ਦਿੱਲੀ, 20 ਫਰਵਰੀ (ਏ.ਐਨ.ਆਈ.): ਵਿੱਤ ਮੰਤਰਾਲੇ ਨੇ ਆਪਣੀ ਮਾਸਿਕ ਆਰਥਿਕ ਸਮੀਖਿਆ ਵਿਚ ਆਪਣੀ ਦਲੀਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਭਾਰਤ ਦੀ ਆਰਥਿਕਤਾ ਦਾ ਦ੍ਰਿਸ਼ਟੀਕੋਣ ਚਮਕਦਾਰ ਦਿਖਾਈ ਦਿੰਦਾ ਹੈ। ਹਾੜੀ ਦੀ ਸਿਹਤਮੰਦ ਫ਼ਸਲ ਦੀ ਵਾਢੀ ਦੀਆਂ ਸੰਭਾਵਨਾਵਾਂ, ਨਿਰਮਾਣ ਖੇਤਰ ਵਿਚ ਲਗਾਤਾਰ ਮੁਨਾਫ਼ਾ ਆਦਿ । ਸੇਵਾ ਖੇਤਰ ਨੂੰ ਆਗਾਮੀ ਵਿੱਤੀ ਸਾਲ 2024-25 ਵਿਚ ਆਰਥਿਕ ਗਤੀਵਿਧੀਆਂ ਨੂੰ ਸਮਰਥਨ ਦੇਣ ਦੀ ਉਮੀਦ ਹੈ। ਮਜ਼ਬੂਤ ਵਿਕਾਸ ਦਾ ਆਧਾਰ ਮਜ਼ਬੂਤ ਨਿੱਜੀ ਖਪਤ ਨੂੰ ਮੰਨਿਆ ਜਾ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ 2024-25 ਵਿਚ ਭਾਰਤ ਦੀ ਅਸਲ ਜੀ.ਡੀ.ਪੀ. ਦੇ 7 ਪ੍ਰਤੀਸ਼ਤ ਦੀ ਦਰ ਨਾਲ ਵਧਣ ਦੀ ਭਵਿੱਖਬਾਣੀ ਕੀਤੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ