JALANDHAR WEATHER

ਸਾਡਾ ਇਰਾਦਾ ਕੋਈ ਹਫੜਾ-ਦਫੜੀ ਮਚਾਉਣਾ ਨਹੀਂ - ਡੱਲੇਵਾਲ

 ਸ਼ੰਭੂ ਬਾਰਡਰ (ਰਾਜਪੁਰਾ), 21 ਫਰਵਰੀ - ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ, "ਸਾਡਾ ਇਰਾਦਾ ਕੋਈ ਹਫੜਾ-ਦਫੜੀ ਮਚਾਉਣਾ ਨਹੀਂ ਹੈ... ਅਸੀਂ 7 ਨਵੰਬਰ ਤੋਂ ਦਿੱਲੀ ਪਹੁੰਚਣ ਦਾ ਪ੍ਰੋਗਰਾਮ ਬਣਾਇਆ ਹੈ। ਜੇਕਰ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਨੂੰ ਸਮਾਂ ਨਹੀਂ ਮਿਲਿਆ ਤਾਂ ਇਸ ਦਾ ਮਤਲਬ ਸਾਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ... ਇਹ ਸਹੀ ਨਹੀਂ ਹੈ ਕਿ ਸਾਨੂੰ ਰੋਕਣ ਲਈ ਇੰਨੇ ਵੱਡੇ ਬੈਰੀਕੇਡ ਲਗਾਏ ਗਏ ਹਨ, ਅਸੀਂ ਸ਼ਾਂਤੀ ਨਾਲ ਦਿੱਲੀ ਜਾਣਾ ਚਾਹੁੰਦੇ ਹਾਂ, ਸਰਕਾਰ ਬੈਰੀਕੇਡ ਹਟਾ ਕੇ ਸਾਨੂੰ ਅੰਦਰ ਆਉਣ ਦੇਵੇ... ਨਹੀਂ ਤਾਂ ਉਹ ਸਾਡੀਆਂ ਮੰਗਾਂ ਪੂਰੀਆਂ ਕਰਨ। ... ਅਸੀਂ ਸ਼ਾਂਤਮਈ ਹਾਂ... ਜੇਕਰ ਉਹ ਇਕ ਹੱਥ ਵਧਾਉਂਦੇ ਹਨ ਤਾਂ ਅਸੀਂ ਵੀ ਸਹਿਯੋਗ ਦੇਵਾਂਗੇ... ਸਾਨੂੰ ਧੀਰਜ ਨਾਲ ਸਥਿਤੀ ਨੂੰ ਸੰਭਾਲਣਾ ਪਵੇਗਾ... ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੰਟਰੋਲ ਨਾ ਗੁਆਉਣ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ