ਕਾਰ ਉੱਪਰ ਪਲਟਿਆ ਕੰਟੇਨਰ
ਖੰਨਾ, 21 ਫਰਵਰੀ (ਹਰਜਿੰਦਰ ਸਿੰਘ ਲਾਲ)- ਅੱਜ ਸਵੇਰੇ 9 ਵਜੇ ਦੇ ਕਰੀਬ ਨੇੜੇ ਸ਼ਨੀ ਮੰਦਰ ਜੀ.ਟੀ. ਰੋਡ ’ਤੇ ਇਕ ਕਾਰ ਉੱਪਰ ਇਕ ਕੰਟੇਨਰ ਪਲਟ ਗਿਆ। ਇਸ ਕਾਰ ਵਿਚ ਦੋ ਲੜਕੀਆਂ ਸਵਾਰ ਸਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਲੜਕੀਆਂ ਪੇਪਰ ਦੇਣ ਜਾ ਰਹੀਆਂ ਸਨ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।