
ਨਵੀਂ ਦਿੱਲੀ, 21 ਫਰਵਰੀ (ਏਜੰਸੀ) : ਭਾਰਤ 'ਚ ਸੰਯੁਕਤ ਰਾਜ ਦੇ ਸਾਬਕਾ ਰਾਜਦੂਤ ਰਿਚਰਡ ਆਰ. ਵਰਮਾ ਨੇ ਅਮਰੀਕਾ ਅਤੇ ਭਾਰਤ ਦਰਮਿਆਨ ਰੱਖਿਆ ਸਾਂਝੇਦਾਰੀ ਦੀ ਅਸਾਧਾਰਣ ਪ੍ਰਕਿਰਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ "ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਤੋਂ ਵੱਖਰਾ ਹੈ। ਇਕ ਇੰਟਰਵਿਊ ਵਿਚ ਵਰਮਾ ਨੇ ਦੋਵਾਂ ਦੇਸ਼ਾਂ ਦੁਆਰਾ ਕਰਵਾਏ ਗਏ ਮਜ਼ਬੂਤ ਅਤੇ ਪ੍ਰੇਰਨਾਦਾਇਕ ਸੰਯੁਕਤ ਰੱਖਿਆ ਅਭਿਆਸਾਂ ਦੀ ਪ੍ਰਸ਼ੰਸਾ ਕੀਤੀ ।