ਪ੍ਰਧਾਨ ਮੰਤਰੀ ਮੋਦੀ, ਯੂਨਾਨੀ ਹਮਰੁਤਬਾ ਮਿਤਸੋਟਾਕਿਸ ਦਿੱਲੀ ਵਿਚ ਨੌਵੇਂ ਰਾਇਸੀਨਾ ਡਾਇਲਾਗ ਵਿਚ ਹੋਏ ਸ਼ਾਮਿਲ
ਨਵੀਂ ਦਿੱਲੀ, 21 ਫਰਵਰੀ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਯੂਨਾਨੀ ਹਮਰੁਤਬਾ, ਕਿਰੀਆਕੋਸ ਮਿਤਸੋਟਾਕਿਸ, ਜੋ ਇਸ ਸਮੇਂ ਨਵੀਂ ਦਿੱਲੀ ਦੇ ਦੌਰੇ 'ਤੇ ਹਨ, ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਨੌਵੇਂ ਰਾਇਸੀਨਾ ਡਾਇਲਾਗ ਵਿਚ ਸ਼ਿਰਕਤ ਕੀਤੀ। ਰਾਇਸੀਨਾ ਡਾਇਲਾਗ ਭੂ-ਰਾਜਨੀਤੀ ਅਤੇ ਭੂ-ਅਰਥ ਸ਼ਾਸਤਰ 'ਤੇ ਭਾਰਤ ਦੀ ਫਲੈਗਸ਼ਿਪ ਕਾਨਫਰੰਸ ਹੈ, ਜੋ ਵਿਸ਼ਵ ਭਾਈਚਾਰੇ ਦੇ ਸਾਹਮਣੇ ਸਭ ਤੋਂ ਚੁਣੌਤੀਪੂਰਨ ਮੁੱਦਿਆਂ ਨੂੰ ਹੱਲ ਕਰਨ ਲਈ ਵਚਨਬੱਧ ਹੈ।