JALANDHAR WEATHER

ਖਨੌਰੀ ਬਾਰਡਰ ਤੋਂ ਗੋਲੀਆਂ ਦੇ ਛਰ੍ਹੇ ਆਦਿ ਲੱਗਣ ਨਾਲ 2 ਜ਼ਖ਼ਮੀ ਕਿਸਾਨ ਹੋਰ ਰਾਜਿੰਦਰਾ ਹਸਪਤਾਲ ਪਹੁੰਚੇ

ਪਟਿਆਲਾ, 21 ਫਰਵਰੀ (ਅਮਰਵੀਰ ਸਿੰਘ ਆਹਲੂਵਾਲੀਆ) - ਮੰਨੀਆਂ ਹੋਈਆਂ ਮੰਗਾਂ ਮਨਵਾਉਣ ਦੀ ਖ਼ਾਤਰ ਦੁਬਾਰਾ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਦੀ ਅੱਜ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਹਰਿਆਣਾ ਪੁਲਿਸ ਦੇ ਜਵਾਨਾਂ ਨਾਲ ਤਿੱਖੀਆਂ ਝੜਪਾਂ ਹੋਈਆਂ ਹਨ । ਜ਼ਖ਼ਮੀ ਵਿਅਕਤੀਆਂ ਦਾ ਦੇਰ ਰਾਤ ਰਾਤ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿਚ ਆਉਣਾ ਜਾਰੀ ਹੈ। ਇਸ ਮੌਕੇ ਦੋ ਕਿਸਾਨ ਅਜਿਹੇ ਵੀ ਆਏ ਹਨ ਜਿਨ੍ਹਾ ਦੇ ਗੋਲੀਆਂ ਦੇ ਛਰ੍ਹੇ ਤੇ ਗੋਲੀ ਲੱਗਣ ਹੋਣ ਦੀ ਖ਼ਬਰ ਹੈ । ਹੁਣੇ ਹੁਣੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਇੱਥੇ ਪਹੁੰਚੇ ਹਨ ਜਿਨ੍ਹਾਂ ਨੂੰ ਅੱਥਰੂ ਗੈਸ ਕਾਰਨ ਅੱਖਾਂ ਵਿਚ ਜਲਣ ਆਦਿ ਦੀ ਸ਼ਿਕਾਇਤ ਦੱਸੀ ਜਾ ਰਹੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ