JALANDHAR WEATHER

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸ਼ੋਭਾ ਯਾਤਰਾ ਦੌਰਾਨ ਕਪੂਰਥਲਾ 'ਚ 22 ਤੇ ਫਗਵਾੜਾ 'ਚ 23 ਫਰਵਰੀ ਨੂੰ ਵਿੱਦਿਅਕ ਅਦਾਰੇ ਬੰਦ ਰਹਿਣਗੇ

ਕਪੂਰਥਲਾ, 21 ਫਰਵਰੀ (ਅਮਰਜੀਤ ਕੋਮਲ)-ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ 22 ਫਰਵਰੀ ਨੂੰ ਸਬ ਡਵੀਜ਼ਨ ਕਪੂਰਥਲਾ ਤੇ 23 ਫਰਵਰੀ ਨੂੰ ਸਬ ਡਵੀਜ਼ਨ ਫਗਵਾੜਾ ਵਿਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸਰਕਾਰੀ ਤੇ ਗ਼ੈਰ ਸਰਕਾਰੀ ਸਕੂਲਾਂ ਤੇ ਕਾਲਜਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ 22 ਫਰਵਰੀ ਨੂੰ ਕਪੂਰਥਲਾ ਸਬਡਵੀਜ਼ਨ ਤੇ 23 ਫਰਵਰੀ ਨੂੰ ਫਗਵਾੜਾ ਸਬ ਡਵੀਜ਼ਨ ਵਿਚ ਛੁੱਟੀ ਹੋਵੇਗੀ | ਉਨ੍ਹਾਂ ਆਪਣੇ ਹੁਕਮਾਂ ਵਿਚ ਸਪਸ਼ਟ ਕੀਤਾ ਕਿ ਜਿਹੜੇ ਸਕੂਲਾਂ/ਕਾਲਜਾਂ ਵਿਚ ਬੋਰਡ/ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਇਨ੍ਹਾਂ ਮਿਤੀਆਂ 'ਤੇ ਨਿਰਧਾਰਿਤ ਹਨ ਉਨ੍ਹਾਂ ਸਕੂਲਾਂ/ਕਾਲਜਾਂ ਵਿਚ ਇਹ ਹੁਕਮ ਲਾਗੂ ਨਹੀਂ ਹੋਣਗੇ | ਇਕ ਹੋਰ ਹੁਕਮ ਵਿਚ ਜ਼ਿਲ੍ਹਾ ਮੈਜਿਸਟਰੇਟ ਨੇ ਸ਼ੋਭਾ ਯਾਤਰਾ ਦੇ ਰੂਟ 'ਤੇ ਕਪੂਰਥਲਾ ਸਬ ਡਵੀਜ਼ਨ ਵਿਚ 22 ਤੇ ਫਗਵਾੜਾ ਸਬ ਡਵੀਜ਼ਨ ਵਿਚ 23 ਫਰਵਰੀ ਨੂੰ ਮੀਟ, ਮੱਛੀ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਹਨ |

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ