
ਦੇਹਰਾਦੂਨ (ਉਤਰਾਖੰਡ), 21 ਫਰਵਰੀ - ਐੱਸ.ਡੀ.ਆਰ.ਐੱਫ. ਮੁਤਾਬਿਕ ਟਿਹਰੀ ਜ਼ਿਲੇ 'ਚ ਯਮੁਨਾ ਪੁਲ ਨੇੜੇ ਇਕ ਕਾਰ ਖੱਡ 'ਚ ਡਿੱਗਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਐੱਸ.ਡੀ.ਆਰ.ਐੱਫ. ਦੀ ਟੀਮ ਜ਼ਰੂਰੀ ਬਚਾਅ ਉਪਕਰਨ ਲੈ ਕੇ ਮੌਕੇ 'ਤੇ ਪਹੁੰਚ ਗਈ । 6 ਲੋਕਾਂ ਨਾਲ ਲੱਦੀ ਕਾਰ ਉੱਤਰਕਾਸ਼ੀ ਤੋਂ ਦੇਹਰਾਦੂਨ ਵੱਲ ਆ ਰਹੀ ਸੀ, ਅਚਾਨਕ ਕੰਟਰੋਲ ਗੁਆ ਬੈਠੀ ਅਤੇ ਯਮੁਨਾ ਨਦੀ 'ਚ ਜਾ ਡਿੱਗੀ।