JALANDHAR WEATHER

ਐਸ.ਸੀ.ਈ.ਆਰ.ਟੀ. ਦੇ ਤੁਗਲਕੀ ਫਰਮਾਨ ਕਾਰਨ ਵਿੱਦਿਅਕ ਸੰਸਥਾਵਾਂ ਭੰਬਲਭੂਸੇ ਚ, ਬਾਈ ਮੰਥਲੀ ਟੈਸਟ ਅੱਜ ਤੋਂ

 ਨਵਾਂਸ਼ਹਿਰ, 28 ਨਵੰਬਰ (ਜਸਬੀਰ ਸਿੰਘ ਨੂਰਪੁਰ ,ਹਰਿੰਦਰ ਸਿੰਘ) - ਪੰਜਾਬ ਦੇ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਵਲੋਂ ਦਿਨ ਢਲਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਰਕਾਰੀ ਸਕੂਲਾਂ ਵਿਚ ਅੱਜ ਤੋਂ 11 ਦਸੰਬਰ ਤੱਕ ਡੇਟਸ਼ੀਟ ਤਿਆਰ ਕਰਕੇ ਅਕਤੂਬਰ ਤੇ ਨਵੰਬਰ ਮਹੀਨੇ ਦੇ ਸਿਲੇਬਸ ਅਨੁਸਾਰ ਬਾਈ ਮੰਥਲੀ ਟੈਸਟ -2 ਕਰਵਾਉਣ ਸੰਬੰਧੀ ਤੇ ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣ ਤੇ ਦੁਹਰਾਈ ਕਰਵਾਉਣ ਸੰਬੰਧੀ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਹੈ। ਪੱਤਰ ਜਾਰੀ ਹੁੰਦਿਆਂ ਹੀ ਸਕੂਲ ਮੁਖੀ ਤੇ ਅਧਿਆਪਕ ਵਰਗ ਸ਼ਸ਼ੋਪੰਜ ਵਿਚ ਪੈ ਗਏ ਹਨ ਤੇ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਤੋਂ ਜਵਾਬ ਮੰਗ ਰਹੇ ਹਨ ਕਿ ਰਾਤ ਦੇ ਵਿਚਾਲੇ ਕਿਵੇਂ ਡੇਟਸ਼ੀਟ ਲਿਖਾਈ ਜਾਵੇ ਤੇ ਕਿਵੇਂ ਬੱਚਿਆਂ ਦੇ ਪ੍ਰਸ਼ਨ ਪੱਤਰ ਤਿਆਰ ਕਰਕੇ ਜਾਂ ਛਪਵਾ ਕੇ ਉਨ੍ਹਾਂ ਨੂੰ ਅੱਜ ਦੀ ਪ੍ਰੀਖਿਆ ਸੰਬੰਧੀ ਸੂਚਿਤ ਕੀਤਾ ਜਾ ਸਕੇ। ਦੇਰ ਸ਼ਾਮ ਤੱਕ ਪ੍ਰੈਸ ਨੂੰ ਸਕੂਲਾਂ ਤੋਂ ਟੈਲੀਫੋਨ ਰਾਹੀਂ ਸੰਦੇਸ਼ ਪ੍ਰਾਪਤ ਹੁੰਦੇ ਰਹੇ। ਇਸ ਸੰਬੰਧੀ ਸਿੱਖਿਆ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ