JALANDHAR WEATHER

ਸ਼ਹੀਦ ਸੂਬੇਦਾਰ ਹਰਮਿੰਦਰ ਸਿੰਘ ਦਾ ਕੀਤਾ ਗਿਆ ਅੰਤਿਮ ਸੰਸਕਾਰ

ਖੰਨਾ, 4 ਦਸੰਬਰ (ਹਰਜਿੰਦਰ ਸਿੰਘ ਲਾਲ)- ਅੱਜ ਫੌਜੀ ਜਵਾਨ ਸੂਬੇਦਾਰ ਹਰਮਿੰਦਰ ਸਿੰਘ ਦਾ ਖੰਨਾ ਨੇੜਲੇ ਪਿੰਡ ਕੌੜੀ ਵਿਚ ਫ਼ੌਜ ਦੀ ਟੁਕੜੀ ਵਲੋਂ ਸਲਾਮੀ ਦੇਣ ਉਪਰੰਤ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਸਮੇਤ ਕਿਸੇ ਸਰਕਾਰੀ ਅਧਿਕਾਰੀ ਦੇ ਨਾ ਪੁੱਜਣ ’ਤੇ ਸਖ਼ਤ ਰੋਸ ਪ੍ਰਗਟ ਕੀਤਾ ਗਿਆ। ਆਨਰੇਰੀ ਕੈਪਟਨ ਸ਼ੇਰ ਸਿੰਘ ਨੇ ਇਸ ਮੌਕੇ ਬੋਲਦਿਆਂ ਪ੍ਰਸਾਸ਼ਨ ਦੀ ਸ਼ਹੀਦ ਪ੍ਰਤੀ ਸਰਕਾਰੀ ਬੇਰੁਖ਼ੀ ’ਤੇ ਅਫ਼ਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼ਹੀਦਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ। ਸ਼ਹੀਦ ਹਰਮਿੰਦਰ ਸਿੰਘ ਆਪਣੇ ਪਿੱਛੇ ਮਾਤਾ ਸੁਖਦੇਵ ਕੌਰ, ਪਿਤਾ ਚਰਨ ਸਿੰਘ, ਪਤਨੀ ਜਸਵੀਰ ਕੌਰ, ਬੇਟਾ ਪਵਾਨਜੀਤ ਸਿੰਘ ਅਤੇ ਬੇਟੀ ਜਸਲੀਨ ਕੌਰ ਛੱਡ ਗਏ ਹਨ। ਉਨ੍ਹਾਂ ਨੇ ਕੱਲ੍ਹ ਡਿਊਟੀ ਦੌਰਾਨ ਫਤਹਿਗੜ੍ਹ ਉੱਤਰ ਪ੍ਰਦੇਸ਼ ਵਿਚ ਅੰਤਿਮ ਸਾਹ ਲਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ