JALANDHAR WEATHER

ਸਰਹੱਦੀ ਪਿੰਡ ਰਾਣੀਆਂ ’ਚ ਪਾਕਿਸਤਾਨੀ ਡਰੋਨ ਦੀ ਹਲਚਲ, ਇਕ ਪੈਕਟ ਹੈਰੋਇਨ ਬਰਾਮਦ

ਚੋਗਾਵਾਂ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦੀ ਪਿੰਡ ਰਾਣੀਆਂ ਵਿਖੇ ਲੋਪੋਕੇ ਪੁਲਿਸ ਤੇ ਬੀ.ਐਸ.ਐਫ਼. ਵਲੋਂ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਇਕ ਪੈਕਟ ਹੈਰੋਇਨ ਵਲੋਂ ਬਰਾਮਦ ਕਰਨ ਦੀ ਖ਼ਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਅਟਾਰੀ ਗੁਰਿੰਦਰ ਪਾਲ ਨਾਗਰਾ ਨੇ ਦੱਸਿਆ ਕਿ ਬੀਤੀ ਰਾਤ ਬੀ.ਓ.ਪੀ ਰਾਣੀਆ 22 ਬਟਾਲੀਅਨ ਦੇ ਜਵਾਨ ਤੇ ਥਾਣਾ ਲੋਪੋਕੇ ਦੇ ਮੁਖੀ ਯਾਦਵਿੰਦਰ ਸਿੰਘ ਵਲੋਂ ਗਸ਼ਤ ਦੌਰਾਨ ਡਰੋਨ ਦੀ ਹਲਕੀ ਗੂੰਜ ਸੁਣਾਈ ਦਿੱਤੀ, ਫਿਰ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣੀ। ਲੋਪੋਕੇ ਪੁਲਿਸ ਤੇ ਬੀ.ਐਸ.ਐਫ਼. ਵਲੋਂ ਪਿੰਡ ਨੂੰ ਘੇਰਾ ਪਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਇਕ ਪੈਕਟ ਹੈਰੋਇਨ ਬਰਾਮਦ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ