ਸ਼ੰਭੂ (ਹਰਿਆਣਾ), 21 ਫਰਵਰੀ (ਦਮਨਜੀਤ ਸਿੰਘ)- ਦਿੱਲੀ ਕੂਚ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਕਿਸਾਨ ਨੇਤਾ ਜਗਦੀਸ਼ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੂੰ ਸ਼ੰਭੂ ਚੌਂਕੀ ਵਿਖੇ ਮੀਟਿੰਗ ਲਈ ਲਿਜਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਮੀਟਿੰਗ ਕੇਂਦਰ ਸਰਕਾਰ ਵਲੋਂ ਇਕ ਵਾਰ ਮੁੜ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਸੱਦੀ ਗਈ ਦੱਸੀ ਜਾ ਰਹੀ ਹੈ।