ਪੱਛਮੀ ਬੰਗਾਲ : ਡੀ.ਜੀ.ਪੀ. ਵਲੋਂ ਸੰਦੇਸ਼ਖਾਲੀ ਹਿੰਸਾ ਦੇ ਸਾਰੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ
ਕੋਲਕਾਤਾ, 22 ਫਰਵਰੀ - ਸੰਦੇਸ਼ਖਲੀ ਦਾ ਦੌਰਾ ਕਰਨ ਤੋਂ ਬਾਅਦ ਪੱਛਮੀ ਬੰਗਾਲ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਰਾਜੀਵ ਕੁਮਾਰ ਕੋਲਕਾਤਾ ਪਰਤ ਆਏ ਅਤੇ ਕਿਹਾ ਕਿ ਕਾਨੂੰਨ ਨੂੰ ਹੱਥ ਵਿਚ ਲੈਣ ਵਾਲੇ ਸਾਰੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪੱਛਮੀ ਬੰਗਾਲ ਦੇ ਪੁਲਿਸ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਕੱਲ੍ਹ ਸਥਿਤੀ ਦਾ ਜਾਇਜ਼ਾ ਲੈਣ ਲਈ ਸੰਦੇਸ਼ਖਲੀ ਪਹੁੰਚੇ ਸਨ।