ਰਾਮਾਂ ਮੰਡੀ ਦੇ ਮਜ਼ਦੂਰ ਤੋਂ ਹਰਿਆਣੇ ਚ ਨਕਾਬਪੋਸ਼ ਲੁਟੇਰਿਆਂ ਨੇ ਲੁੱਟੇ 8000 ਰੁਪਏ
ਰਾਮਾਂ ਮੰਡੀ, 22 ਫਰਵਰੀ (ਤਰਸੇਮ ਸਿੰਗਲਾ) - ਅੱਜ ਸਵੇਰੇ ਰਾਮਾਂ ਮੰਡੀ ਦੇ ਇਕ ਪ੍ਰਵਾਸੀ ਮਜ਼ਦੂਰ ਤੋਂ ਹਰਿਆਣਾ ਸੂਬੇ ਦੀ ਮੰਡੀ ਕਾਲਿਆਂਵਾਲੀ ਵਿਖੇ ਤਖਤਮੱਲ ਰੋਡ ਤੇ ਇਕ ਮੋਟਰਸਾਈਕਲ 'ਤੇ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਵਲੋਂ ਹਮਲਰ ਕਰ ਕੇ 8000 ਰੁਪਏ ਲੁੱਟ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ। ਮਜ਼ਦੂਰ ਸਿਰ ਉੱਪਰ ਬੂਟਿਆਂ ਦੀ ਟੋਕਰੀ ਰੱਖਕੇ ਬੂਟੇ ਵੇਚਣ ਜਾ ਰਿਹਾ ਸੀ। ਜ਼ਖ਼ਮੀ ਹਾਲਤ ਵਿਚ ਮਜ਼ਦੂਰ ਨੂੰ ਕਿਸੇ ਰਾਹਗੀਰ ਵਲੋਂ ਰਾਮਾਂ ਸਿਵਲ ਹਸਪਤਾਲ ਪਹੁੰਚਾਇਆ ਗਿਆ।