JALANDHAR WEATHER

ਪੰਜਾਬ ਸਰਕਾਰ ਦੇ ਵਿਰੋਧ ’ਚ ਫਿਰੋਜਪੁਰ ਕੈਂਟ ਵਿਖੇ ਵਪਾਰੀਆਂ ਵਲੋਂ ਬਾਜ਼ਾਰ ਬੰਦ

ਫਿਰੋਜ਼ਪੁਰ, 22 ਫਰਵਰੀ (ਰਾਕੇਸ਼ ਚਾਵਲਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਅੰਦਰ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਰੋਸ ਵਿਚ ਆਏ ਕੈਂਟ ਦੇ ਵਪਾਰੀਆਂ ਵਲੋਂ ਅੱਜ ਬਾਜ਼ਾਰ ਬੰਦ ਰੱਖੇ ਗਏ ਹਨ। ਦੱਸਣਯੋਗ ਹੈ ਕਿ ਬੀਤੀ ਦੇਰ ਸ਼ਾਮ ਫਿਰੋਜਪੁਰ ਕੈਂਟ ਦੇ ਆਜ਼ਾਦ ਚੌਂਕ ਨੇੜੇ ਹਥਿਆਰਬੰਦ ਲੁਟੇਰਿਆਂ ਵਲੋਂ ਇਕ ਕਰਿਆਨਾ ਵਪਾਰੀ ਤੋਂ ਜ਼ਬਰੀ ਸਾਮਾਨ ਦੀ ਲੁੱਟ ਕੀਤੀ ਗਈ ਸੀ, ਜਿਸ ਨੂੰ ਲੈ ਕੇ ਕੈਂਟ ਵਾਸੀਆਂ ਵਲੋਂ ਦੇਰ ਰਾਤ ਤੱਕ ਫਿਰੋਜ਼ਪੁਰ ਛਾਉਣੀ ਦੇ ਲਾਈਟਾਂ ਵਾਲਾ ਚੌਂਕ ਵਿਖੇ ਧਰਨਾ ਦਿੰਦੇ ਹੋਏ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਅਤੇ ਪੁਲਿਸ ਵਿਵਸਥਾ ਦੀ ਨਿਖੇਧੀ ਕੀਤੀ ਗਈ। ਜਦਕਿ ਪੁਲਿਸ ਪ੍ਰਸ਼ਾਸਨ ਵਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ