
ਗੁਰੂ ਹਰਸਹਾਏ, 22 ਫਰਵਰੀ (ਕਪਿਲ ਕੰਧਾਰੀ)-ਅੱਜ ਮਾਨਯੋਗ ਮਿਸਟਰ ਜਸਟਿਸ ਜੱਸ ਗੁਰਪ੍ਰੀਤ ਸਿੰਘ ਪੁਰੀ ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਲੋਂ ਕੋਰਟ ਕੰਪਲੈਕਸ ਗੁਰੂਹਰਸਹਾਏ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੀਰਇੰਦਰ ਅਗਰਵਾਲ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਦਾ ਕੋਰਟ ਕੰਪਲੈਕਸ ਵਿਖੇ ਪਹੁੰਚਣ ’ਤੇ ਸਿਵਲ ਜੱਜ ਸੀਨੀਅਰ ਡਵੀਜਨ ਨੀਰਜ ਕੁਮਾਰ ਸਿੰਗਲਾ, ਜੱਜ ਮੈਡਮ ਲਵਪ੍ਰੀਤ ਕੌਰ ਵਲੋਂ ਗੁਲਦਸਤਾ ਭੇਟ ਕਰਕੇ ਉਨ੍ਹਾਂ ਨੂੰ ਜੀ ਆਇਆ ਕਿਹਾ ਗਿਆ। ਇਸ ਮੌਕੇ ਜਸਟਿਸ ਜੱਸ ਗੁਰਪ੍ਰੀਤ ਸਿੰਘ ਪੂਰੀ ਵਲੋਂ ਗੁਰੂ ਹਰਸਹਾਏ ਦੇ ਦੋਵਾਂ ਜੱਜ ਸਾਹਿਬ ਦੇ ਨਾਲ ਗੱਲਬਾਤ ਕੀਤੀ ਉੱਥੇ ਹੀ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਉਸ ਤੋਂ ਬਾਅਦ ਮਾਨਯੋਗ ਮਿਸਟਰ ਜਸਟਿਸ ਜੱਸ ਗੁਰਪ੍ਰੀਤ ਸਿੰਘ ਪੁਰੀ ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਸਮੂਹ ਵਕੀਲਾਂ ਨੂੰ ਮਿਲਣ ਦੇ ਲਈ ਬਾਰ ਰੂਮ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਦਾ ਬਾਰ ਰੂਮ ਵਿਖੇ ਪਹੁੰਚਣ ਤੇ ਬਾਰ ਦੇ ਪ੍ਰਧਾਨ ਜਗਮੀਤ ਸੰਧੂ, ਜਤਿੰਦਰ ਪੁੱਗਲ ਸੈਕਟਰੀ, ਸਚਿਨ ਸ਼ਰਮਾ, ਗੌਰਵ ਮੋਂਗਾ, ਚਰਨਜੀਤ ਛਾਂਗਾ ਅਤੇ ਸਮੂਹ ਵਕੀਲਾਂ ਵਲੋਂ ਗੁਲਦਸਤਾ ਭੇਟ ਕਰਕੇ ਜੱਜ ਸਾਹਿਬ ਦਾ ਸਵਾਗਤ ਕੀਤਾ ਗਿਆ।