
ਪਠਾਨਕੋਟ, 22 ਫਰਵਰੀ (ਸੰਧੂ)- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਜਪਾ ਐੱਮ.ਐੱਲ.ਏ. ਅਸ਼ਵਨੀ ਸ਼ਰਮਾ ਦੇ ਘਰ ਦਾ ਘਿਰਾਓ ਕੀਤਾ ਗਿਆ। ਅੱਜ ਸਾਰੇ ਪੰਜਾਬ ’ਚ ਭਾਜਪਾ ਲੀਡਰਾਂ ਦੇ ਘਰਾਂ ਸਾਹਮਣੇ ਧਰਨੇ ਦਿਤੇ ਗਏ। ਅੱਜ ਸਾਰੇ ਕਿਸਾਨ ਟੋਲ ਪਲਾਜ਼ੇ ’ਤੇ ਇਕੱਠੇ ਹੋਏ। ਉਸ ਤੋਂ ਬਾਅਦ ਨਾਅਰੇ ਮਾਰ ਕੇ ਮਾਰਚ ਕਰਦਿਆਂ ਪਠਾਨਕੋਟ ਅਸ਼ਵਨੀ ਸ਼ਰਮਾ ਦੇ ਘਰ ਅੱਗੇ ਧਰਨਾ ਦਿੱਤਾ ਗਿਆ।