JALANDHAR WEATHER

ਟਿਊਬਵੈੱਲ ਤੋਂ ਕਰੰਟ ਲੱਗਣ ਨਾਲ ਨੌਜਵਾਨ ਕਿਸਾਨ ਦੀ ਮੌਤ

ਦਿੜ੍ਹਬਾ ,22 ਫਰਵਰੀ (ਜਸਵੀਰ ਸਿੰਘ ਔਜਲਾ)- ਨੇੜਲੇ ਪਿੰਡ ਰਟੋਲਾ ਵਿਖੇ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਵੈਨੂੰ ਗੋਪਾਲ(32) ਪੁੱਤਰ ਰਾਮੇਸਵਰ ਦਾਸ ਆਪਣੇ ਖੇਤ ਮੋਟਰ ਚਲਾਉਣ ਗਿਆ ਸੀ। ਉਥੋਂ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ । ਉਸ ਨੂੰ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ ਚੈੱਕ ਅੱਪ ਤੋਂ ਬਾਅਦ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ । ਪੋਸਟ ਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਕੁੜੀਆਂ ਸਮੇਤ ਪਰਿਵਾਰ ਨੂੰ ਰੋਂਦੇ ਕਰਵਾਉਂਦੇ ਛੱਡ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ