
ਅਹਿਮਦਾਬਾਦ , 22 ਫਰਵਰੀ – ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਵਿਚ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਹਿੱਸਾ ਲੈਣਗੀਆਂ। ਵਿਆਹ ਤੋਂ ਪਹਿਲਾਂ ਦਾ ਜਸ਼ਨ 1-3 ਮਾਰਚ, 2024 ਤੱਕ ਰਿਲਾਇੰਸ ਗ੍ਰੀਨਜ਼ ਕੰਪਲੈਕਸ, ਜਾਮਨਗਰ ਵਿਖੇ ਆਯੋਜਿਤ ਕੀਤਾ ਜਾਣਾ ਹੈ। ਪ੍ਰੀ-ਵੈਡਿੰਗ ਸਮਾਰੋਹ ਵਿਚ ਬਿਲ ਗੇਟਸ, ਮਾਰਕ ਜ਼ੁਕਰਬਰਗ, ਲੈਰੀ ਫਿੰਕ, ਸਟੀਫਨ ਸ਼ਵਾਰਜ਼ਮੈਨ, ਬੌਬ ਇਗਰ, ਟੇਡ ਪਿਕ ਆਦਿ ਤੋਂ ਇਲਾਵਾ ਵੀ ਭਾਰਤ ਤੇ ਵਿਸ਼ਵ ਦੀਆਂ ਹਸਤੀਆਂ ਸ਼ਾਮਿਲ ਹੋਣਗੀਆਂ ।