
ਲਾਹੌਰ, 22 ਫਰਵਰੀ - ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਧੀ ਮਰੀਅਮ ਨਵਾਜ਼ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਜਾ ਰਹੀ ਹੈ। ਮਰੀਅਮ ਸ਼ੁੱਕਰਵਾਰ ਨੂੰ ਪੰਜਾਬ ਸੂਬਾਈ ਵਿਧਾਨ ਸਭਾ ਦਾ ਉਦਘਾਟਨ ਸੈਸ਼ਨ ਬੁਲਾਏ ਜਾਣ ਤੋਂ ਬਾਅਦ ਅਹੁਦੇ ਦੀ ਸਹੁੰ ਚੁੱਕਣਗੇ। ਪਾਕਿਸਤਾਨ ਵਿਚ 8 ਫਰਵਰੀ ਨੂੰ ਜਿਨ੍ਹਾਂ ਪੰਜ ਅਸੈਂਬਲੀਆਂ ਲਈ ਵੋਟਿੰਗ ਹੋਈ ਸੀ, ਉਨ੍ਹਾਂ ਵਿਚੋਂ ਪੰਜਾਬ ਅਸੈਂਬਲੀ ਪਹਿਲਾ ਸਦਨ ਹੈ ਜਿਸ ਦਾ ਉਦਘਾਟਨ ਸੈਸ਼ਨ ਬੁਲਾਇਆ ਗਿਆ ਹੈ।