JALANDHAR WEATHER

ਮਨੀਪੁਰ: ਬੰਦੂਕ ਦੀ ਨੋਕ ’ਤੇ 10 ਵਿਅਕਤੀਆਂ ਨੇ ਬੈਂਕ ’ਚੋਂ ਲੁੱਟੇ 18 ਕਰੋੜ ਰੁਪਏ

ਇੰਫਾਲ, 1 ਦਸੰਬਰ -ਮਨੀਪੁਰ ਦੇ ਉਖਰੁਲ ਜ਼ਿਲ੍ਹੇ ’ਚ 10 ਲੋਕਾਂ ਦੇ ਸਮੂਹ ਨੇ ਇਕ ਬੈਂਕ ’ਚੋਂ ਬੰਦੂਕ ਦੀ ਨੋਕ ’ਤੇ ਕੁੱਲ 18.80 ਕਰੋੜ ਰੁਪਏ ਦੀ ਨਕਦੀ ਲੁੱਟ ਲਈ। ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਕਰੀਬ 5.40 ਵਜੇ ਰਾਜ ਦੀ ਰਾਜਧਾਨੀ ਇੰਫਾਲ ਤੋਂ ਲਗਭਗ 80 ਕਿਲੋਮੀਟਰ ਦੂਰ, 10 ਆਦਮੀਆਂ ਦਾ ਇਕ ਸਮੂਹ ਜਿਨ੍ਹਾਂ ਦੇ ਚਿਹਰੇ ਮਾਸਕ ਨਾਲ ਢੱਕੇ ਹੋਏ ਸਨ, ਸ਼ਾਖਾ ਵਿਚ ਪਹੁੰਚੇ। ਪੁਲਿਸ ਸੁਪਰਡੈਂਟ ਨਿੰਗਸ਼ੇਮ ਵਾਸ਼ੂਮ ਨੇ ਦੱਸਿਆ ਉਹ ਮੁੱਖ ਪ੍ਰਵੇਸ਼ ਦੁਆਰ ਰਾਹੀਂ ਨਹੀਂ, ਸਗੋਂ ਸਟਾਫ਼ ਦੁਆਰਾ ਵਰਤੇ ਜਾਂਦੇ ਦਰਵਾਜ਼ੇ ਰਾਹੀਂ ਬੈਂਕ ਵਿਚ ਦਾਖ਼ਲ ਹੋਏ ਸਨ। ਉਨ੍ਹਾਂ ਨੇ ਬੈਂਕ ਦੇ ਕਰਮਚਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਇਕ ਵਾਸ਼ਰੂਮ ਵਿਚ ਬੰਦ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕ ਦੀ ਨੋਕ ’ਤੇ ਉਨ੍ਹਾਂ ਨੇ ਇਕ ਕਰਮਚਾਰੀ ਨੂੰ ਕੈਸ਼ ਵਾਲਟ ਖੋਲ੍ਹਣ ਲਈ ਮਜ਼ਬੂਰ ਕੀਤਾ, ਜਿਸ ਤੋਂ ਬਾਅਦ ਉਹ ਪੈਸੇ ਲੈ ਕੇ ਭੱਜ ਗਏ। ਐਸ.ਪੀ. ਨੇ ਕਿਹਾ ਕਿ ਅਸੀਂ ਸੀ.ਸੀ.ਟੀ.ਵੀ. ਫੁਟੇਜ ਦਾ ਵਿਸ਼ਲੇਸ਼ਣ ਕਰ ਰਹੇ ਹਾਂ। ਸ਼ੱਕੀਆਂ ਦੀ ਪਛਾਣ ਹੋਣੀ ਅਜੇ ਬਾਕੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ